Genesis 10

1ਨੂਹ ਦੇ ਪੁੱਤਰ ਸ਼ੇਮ, ਹਾਮ ਅਤੇ ਯਾਫ਼ਥ ਸਨ । ਉਨ੍ਹਾਂ ਦੇ ਪੁੱਤਰ ਜੋ ਜਲ ਪਰਲੋ ਦੇ ਬਾਅਦ ਪੈਦਾ ਹੋਏ - ਉਨ੍ਹਾਂ ਦੀਆਂ ਵੰਸ਼ਾਵਲੀਆਂ ਇਹ ਹਨ ।

2ਯਾਫ਼ਥ ਦੇ ਪੁੱਤਰ: ਗੋਮਰ, ਮਾਗੋਗ, ਮਾਦਈ, ਯਾਵਾਨ, ਤੂਬਲ, ਮਸਕ ਅਤੇ ਤੀਰਾਸ ਸਨ । 3ਗੋਮਰ ਦੇ ਪੁੱਤਰ: ਅਸ਼ਕਨਜ਼, ਰੀਫ਼ਤ, ਤੋਗਰਮਾਹ ਸਨ । 4ਯਾਵਾਨ ਦੇ ਪੁੱਤਰ ਅਲੀਸਾਹ, ਤਰਸ਼ੀਸ਼, ਕਿੱਤੀਮ ਅਤੇ ਦੋਦਾਨੀਮ ਸਨ । 5ਇਨ੍ਹਾਂ ਦੇ ਘਰਾਣੇ ਪਰਾਈਆਂ ਕੌਮਾਂ ਦੇ ਟਾਪੂਆਂ ਦੇ ਦੇਸ਼ਾਂ ਵਿੱਚ ਅਜਿਹੇ ਵੰਡੇ ਗਏ ਕਿ ਉਹ ਵੱਖ-ਵੱਖ ਭਾਸ਼ਾਵਾਂ, ਟੱਬਰਾਂ ਅਤੇ ਕੌਮਾਂ ਦੇ ਅਨੁਸਾਰ ਅਲੱਗ ਹੋ ਗਏ ।

6ਹਾਮ ਦੇ ਪੁੱਤਰ: ਕੂਸ਼, ਮਿਸਰਇਮ, ਪੂਟ ਅਤੇ ਕਨਾਨ ਸਨ । 7ਕੂਸ਼ ਦੇ ਪੁੱਤਰ ਸਬਾ, ਹਵੀਲਾਹ, ਸਬਤਾਹ, ਰਾਮਾਹ ਅਤੇ ਸਬਤਕਾ ਸਨ ਅਤੇ ਰਾਮਾਹ ਦੇ ਪੁੱਤਰ ਸਬਾ ਅਤੇ ਦਦਾਨ ਸਨ ।

8ਕੂਸ਼ ਤੋਂ ਨਿਮਰੋਦ ਜੰਮਿਆ । ਧਰਤੀ ਉੱਤੇ ਸਭ ਤੋਂ ਪਹਿਲਾ ਸੂਰਬੀਰ ਉਹ ਹੀ ਸੀ । 9ਉਹ ਯਹੋਵਾਹ ਦੇ ਅੱਗੇ ਇੱਕ ਬਲਵੰਤ ਸ਼ਿਕਾਰੀ ਸੀ । ਇਸ ਲਈ ਕਿਹਾ ਜਾਂਦਾ ਹੈ, ਨਿਮਰੋਦ ਵਰਗਾ ਯਹੋਵਾਹ ਦੇ ਅੱਗੇ ਬਲਵੰਤ ਸ਼ਿਕਾਰੀ । 10ਉਸ ਦੇ ਰਾਜ ਦਾ ਅਰੰਭ ਸ਼ਿਨਾਰ ਦੇ ਦੇਸ਼ ਵਿੱਚ ਬਾਬਲ, ਅਰਕ, ਅਕੱਦ, ਕਲਨੇਹ ਤੋਂ ਹੋਇਆ ਸੀ ।

11ਉਸ ਦੇਸ਼ ਤੋਂ ਨਿੱਕਲ ਕੇ ਉਹ ਅੱਸ਼ੂਰ ਨੂੰ ਗਿਆ ਅਤੇ ਨੀਨਵਾਹ, ਰਹੋਬੋਥ-ਈਰ ਅਤੇ ਕਾਲਹ, 12ਅਤੇ ਨੀਨਵਾਹ ਅਤੇ ਕਾਲਹ ਦੇ ਵਿਚਕਾਰ ਰਸਨ ਨੂੰ ਜਿਹੜਾ ਵੱਡਾ ਸ਼ਹਿਰ ਹੈ, ਬਣਾਇਆ । 13ਮਿਸਰਇਮ ਲੂਦੀ, ਅਨਾਮੀ, ਲਬਾਹੀ, ਨਫ਼ਤੂਹੀ 14ਅਤੇ ਪਤਰੂਸੀ, ਕੁਸਲੂਹੀ ਅਤੇ ਕਫ਼ਤੋਰੀ ਦਾ ਪਿਤਾ ਹੋਇਆ । (ਜਿਨ੍ਹਾਂ ਤੋਂ ਫ਼ਲਿਸਤੀ ਲੋਕ ਨਿੱਕਲੇ )

15ਕਨਾਨ ਦੇ ਵੰਸ਼ ਵਿੱਚ ਸੀਦੋਨ ਉਸ ਦਾ ਪਹਿਲੌਠਾ ਪੁੱਤਰ ਸੀ, ਤਦ ਹੇਥ, 16ਯਬੂਸੀ, ਅਮੋਰੀ, ਗਿਰਗਾਸ਼ੀ, 17ਹਿੱਵੀ, ਅਰਕੀ, ਸੀਨੀ, 18ਅਰਵਾਦੀ, ਸਮਾਰੀ ਅਤੇ ਹਮਾਤੀ ਲੋਕ ਹੋਏ ਅਤੇ ਇਸ ਤੋਂ ਬਾਅਦ ਕਨਾਨੀਆਂ ਦੇ ਘਰਾਣੇ ਵੀ ਫੈਲ ਗਏ ।

19ਕਨਾਨੀਆਂ ਦੀ ਹੱਦ ਸੀਦੋਨ ਤੋਂ ਗਰਾਰ ਨੂੰ ਜਾਂਦੇ ਹੋਏ ਅੱਜ਼ਹ ਤੱਕ ਸੀ ਅਤੇ ਸਦੂਮ, ਅਮੂਰਾਹ, ਅਦਮਾਹ, ਸਬੋਈਮ ਨੂੰ ਜਾਂਦੇ ਹੋਏ ਲਾਸ਼ਾ ਤੱਕ ਸੀ । 20ਹਾਮ ਦੇ ਘਰਾਣੇ ਵਿੱਚ ਇਹ ਹੀ ਹੋਏ, ਅਤੇ ਇਹ ਵੱਖ-ਵੱਖ ਟੱਬਰਾਂ, ਭਾਸ਼ਾਵਾਂ, ਦੇਸ਼ਾਂ ਅਤੇ ਕੌਮਾਂ ਦੇ ਅਨੁਸਾਰ ਅਲੱਗ ਹੋ ਗਏ ।

21ਸ਼ੇਮ, ਜੋ ਸਾਰੇ ਏਬਰ ਦੇ ਵੰਸ਼ ਦਾ ਪੁਰਖਾ ਸੀ ਅਤੇ ਜੋ ਯਾਫ਼ਥ ਦਾ ਵੱਡਾ ਭਰਾ ਸੀ, ਉਸ ਦੇ ਵੀ ਪੁੱਤਰ ਜੰਮੇ । 22ਸ਼ੇਮ ਦੇ ਪੁੱਤਰ: ਏਲਾਮ, ਅੱਸ਼ੂਰ,ਅਰਪਕਸਦ, ਲੂਦ ਅਤੇ ਅਰਾਮ ਸਨ । 23ਅਰਾਮ ਦੇ ਪੁੱਤਰ: ਊਸ, ਹੂਲ, ਗਥਰ ਅਤੇ ਮਸ਼ ਸਨ ।

24ਅਰਪਕਸਦ ਤੋਂ ਸ਼ਾਲਹ, ਸ਼ਾਲਹ ਤੋਂ ਏਬਰ ਜੰਮੇ । 25ਏਬਰ ਦੇ ਦੋ ਪੁੱਤਰ ਜੰਮੇ, ਇੱਕ ਦਾ ਨਾਮ ਪੇਲੇਗ ਸੀ, ਕਿਉਂਕਿ ਉਹ ਦੇ ਦਿਨਾਂ ਵਿੱਚ ਧਰਤੀ ਵੰਡੀ ਗਈ ਅਤੇ ਉਸ ਦੇ ਭਰਾ ਦਾ ਨਾਮ ਯਾਕਟਾਨ ਸੀ ।

26ਯਾਕਟਾਨ ਤੋਂ ਅਲਮੋਦਾਦ, ਸਾਲਫ, ਹਸਰਮਾਵਤ, ਯਾਰਹ, 27ਹਦੋਰਾਮ, ਊਜ਼ਾਲ, ਦਿਕਲਾਹ, 28ਓਬਾਲ, ਅਬੀਮਾਏਲ, ਸ਼ਬਾ, 29ਓਫਿਰ, ਹਵੀਲਾਹ ਅਤੇ ਯੋਬਾਬ ਜੰਮੇ । ਇਹ ਸਾਰੇ ਯਾਕਟਾਨ ਦੇ ਪੁੱਤਰ ਸਨ ।

30ਉਨ੍ਹਾਂ ਦਾ ਵਾਸ ਮੇਸ਼ਾ ਤੋਂ ਜਾਂਦੇ ਹੋਏ ਸਫ਼ਾਰ ਤੱਕ ਹੈ, ਜੋ ਪੂਰਬ ਦਾ ਇੱਕ ਪਹਾੜ ਹੈ । 31ਇਹ ਸ਼ੇਮ ਦੇ ਪੁੱਤਰ ਹਨ, ਅਤੇ ਉਹ ਵੱਖ-ਵੱਖ ਟੱਬਰਾਂ, ਭਾਸ਼ਾਵਾਂ, ਦੇਸ਼ਾਂ ਅਤੇ ਕੌਮਾਂ ਦੇ ਅਨੁਸਾਰ ਅਲੱਗ ਹੋ ਗਏ ।

ਨੂਹ ਦੇ ਪੁੱਤਰਾਂ ਦੇ ਘਰਾਣੇ ਇਹ ਹੀ ਹਨ: ਉਨ੍ਹਾਂ ਦੀਆਂ ਕੌਮਾਂ ਦੇ ਅਨੁਸਾਰ ਉਨ੍ਹਾਂ ਦੀਆਂ ਵੰਸ਼ਾਵਲੀਆਂ ਇਹ ਹੀ ਹਨ । ਜਲ ਪਰਲੋ ਤੋਂ ਬਾਅਦ ਧਰਤੀ ਉੱਤੇ ਸਾਰੀਆਂ ਕੌਮਾਂ ਇਨ੍ਹਾਂ ਵਿੱਚੋਂ ਹੀ ਫੈਲ ਗਈਆਂ ।

32

Copyright information for PanULB